Houਬੇਵਕੂਫ . ਉਹ ਹਰ ਰੋਜ ਦੀ ਤਰਾਂ ਅੱਜ ਫਿਰ ਪਰਮਾਤਮਾ ਦਾ ਨਾਮ ਲੈ ਕੇ ਉੱਠੀ । Kitchen ਵਿੱਚ ਆਈ ਅਤੇ ਚਾਹ ਬਣਾਉਣ ਲਈ ਗੈਸ ਤੇ ਪਾਣੀ ਗਰਮ ਕਰਨ ਲਈ ਰੱਖਿਆ । ਫਿਰ ਬੱਚਿਆਂ ਨੂੰ ਜਗਾਇਆ ਤਾਂ ਕਿ ਉਹ ਸਕੂਲ ਲਈ ਤਿਆਰ ਹੋ ਸਕਣ । ਥੋੜੇ ਟਾਇਮ ਬਾਅਦ ਸੱਸ ਸਹੁਰੇ ਨੂੰ ਚਾਹ ਫੜਾਈ ਅਤੇ ਫਿਰ ਬੱਚਿਆਂ ਲਈ breakfast ਤਿਆਰ ਕੀਤਾ ।ਇਹਸੇ ਦਰਮਿਆਨ ਬੱਚਿਆਂ ਨੂੰ ਸਕੂਲ uniform ਪਹਿਨਾਈ । ਫਿਰ ਆਪਣੇ husband ਤੇ ਬਾਕੀ ਮੈਂਮਬਰਜ਼ ਲਈ ਖਾਣਾ ਬਣਾਇਆ । ਜੂਠੇ ਬਰਤਨ ਧੋਤੇ । ਉਸੇ ਵਕਤ husband ਨੇ ਅਵਾਜ ਮਾਰ ਦਿੱਤੀ ਕਿ ਉਹਨੇ ਕੰਮ ਤੇ ਜਾਣਾ, ਉਹਦੇ ਲਈ ਕੱਪੜੇ ਕੱਢ ਦਵੇ । ਕੱਪੜੇ ਕੱਢੇ ਪਰੈਸ ਕੀਤੇ । ਸਭ ਆਪੋ ਆਪਣੇ ਕੰਮ ਚਲੇ ਗਏ ।se